90.The City

  1. ਨਹੀਂ, ਮੈਂ ਸਹੁੰ ਖਾਂਦਾ ਹਾਂ ਇਸ ਸ਼ਹਿਰ (ਮੱਕਾ) ਦੀ।
  2. ਅਤੇ ਤੁਸੀਂ ਇਸ ਵਿਚ ਵਸਦੇ ਹੋ।
  3. ਅਤੇ ਸਹੁੰ ਹੈ ਪਿਤਾ (ਆਦਮ) ਅਤੇ ਉਸ ਦੀ ਔਲਾਦ ਦੀ।
  4. ਅਸੀਂ ਮਨੁੱਖ ਨੂੰ ਮਿਹਨਤ ਅਤੇ ਮੁਸ਼ਕਲਾਂ (ਵਿਚ ਰਹਿਣ ਲਈ?) ਬਣਾਇਆ ਹੈ।
  5. ਕੀ ਉਹ ਸਮਝਦਾ ਹੈ ਕਿ ਉਸ ਤੇ ਕਿਸੇ ਦਾ ਜ਼ੋਰ ਨਹੀਂ।
  6. ਆਖਦਾ ਹੈ ਕਿ ਮੈਂ ਬਹੁਤ ਸਾਰਾ ਮਾਲ ਖ਼ਰਚ ਕਰ ਦਿੱਤਾ।
  7. ਕੀ ਉਹ ਸਮਝਦਾ ਹੈ ਕਿ ਕਿਸੇ ਨੇ ਉਸ ਨੂੰ ਨਹੀਂ ਦੇਖਿਆ।
  8. ਕੀ ਅਸੀਂ ਉਨ੍ਹਾਂ ਨੂੰ ਦੋ ਅੱਖਾਂ ਨਹੀਂ ਦਿੱਤੀਆਂ
  9. ਇੱਕ ਜੀਭ ਅਤੇ ਦੋ ਬੁੱਲ੍।
  10. ਅਤੇ ਅਸੀਂ ਉਨ੍ਹਾਂ ਨੂੰ ਦੋ ਰਾਹ ਦੱਸ ਦਿੱਤੇ।
  11. ਫਿਰ ਉਹ ਘਾਟੀ ਤੇ ਨਹੀਂ ਚੜ੍ਹਿਆ।
  12. ਤੁਸੀਂ ਕੀ ਸਮਝੋ ਕਿ ਇਹ ਘਾਟੀ ਕੀ ਹੈ।
  13. (ਗੁਲਾਮੀ ਤੋਂ) ਕਿਸੇ ਦੀ ਗਰਦਨ ਨੂੰ ਛਡਾਉਣਾ।
  14. ਜਾਂ ਭੁੱਖੇ ਨੂੰ ਭੋਜਨ ਖਵਾਉਣਾ।
  15. ਅਨਾਥ ਰਿਸ਼ਤੇਦਾਰ ਨੂੰ।
  16. ਜਾਂ ਮਿੱਟੀ ਵਿਚ ਰੂਲੇ ਬੇਸਹਾਰਾ ਨੂੰ।
  17. ਫਿਰ ਉਹ ਉਨ੍ਹਾਂ ਲੋਕਾਂ ਵਿਚੋਂ ਹੋਵੇ, ਜਿਹੜਾ ਈਮਾਨ ਲਿਆਵੇ ਅਤੇ ਇੱਕ-ਦੂਜੇ ਨੂੰ ਧੀਰਜ ਅਤੇ ਹਮਦਰਦੀ ਦੀ ਨਸੀਹਤ ਕੀਤੀ।
  18. ਇਹ ਲੋਕ ਹੀ ਭਾਗਾਂ ਵਾਲੇ ਹਨ।
  19. ਅਤੇ ਜਿਹੜੇ ਆਇਤਾਂ ਤੋਂ ਇਨਕਾਰ ਕਰਨ ਵਾਲੇ ਹਨ, ਉਹ ਬਦ-ਕਿਸਮਤ ਹਨ।
  20. ਉਨ੍ਹਾਂ ਤੇ ਅੱਗ ਛਾਈ ਹੋਈ ਹੋਵੇਗੀ।