89.The Dawn

  1. ਫ਼ਜਰ (ਅੰਮ੍ਰਿਤ ਵੇਲਾ) ਦੀ ਸਹੁੰ ਹੈ।
  2. ਅਤੇ ਦਸ ਰਾਤਾਂ ਦੀ।
  3. ਅਤੇ ਜਿਸਤ ਅਤੇ ਟਾਂਕ ਦੀ।
  4. ਅਤੇ ਰਾਤ ਦੀ ਜਦੋਂ ਉਹ ਜਾਣ ਲੱਗੇ।
  5. ਕਿਉਂ, ਇਸ ਵਿਚ ਤਾਂ ਬੁੱਧੀਮਾਨਾਂ ਲਈ ਕਾਫ਼ੀ ਪ੍ਰਮਾਣ ਹਨ।
  6. ਤੁਸੀਂ ਨਹੀਂ ਦੇਖਿਆ? ਤੁਹਾਡੇ ਰੱਬ ਨੇ ਆਦ (ਕੌਮ-ਏ-ਆਦ) ਦੇ ਨਾਲ ਕੀ ਕੀਤਾ।
  7. ਖੰਭਿਆਂ ਵਾਲੇ ਇਰਮ (ਵੱਡੇ ਕੱਦਾਂ ਵਾਲੇ) ਦੇ ਨਾਲ।
  8. ਜਿਨ੍ਹਾਂ ਵਰਗੀ ਕੋਈ ਕੌਮ ਦੇਸ਼ਾਂ ਵਿਚ ਪੈਦਾ ਨਹੀਂ ਕੀਤੀ ਗਈ।
  9. ਅਤੇ ਸਮੂਦ ਦੇ ਨਾਲ, ਜਿਨ੍ਹਾਂ ਨੇ (ਕਰਾ ਦੀਆਂ) ਘਾਟੀਆਂ ਵਿਚ ਚਟਾਨਾਂ ਤਰਾਸ਼ੀਆਂ (ਅਤੇ ਘਰ ਬਣਾਏ)।
  10. ਅਤੇ ਮੇਖਾਂ ਵਾਲੇ ਫਿਰਔਨ ਦੇ ਨਾਲ।
  11. ਜਿਨ੍ਹਾਂ ਨੇ ਦੇਸ਼ਾਂ ਵਿਚ ਬਗ਼ਾਵਤ ਕੀਤੀ।
  12. ਫਿਰ ਉਨ੍ਹਾਂ ਵਿਚ ਬਹੁਤ ਫਸਾਦ ਫ਼ੈਲਾਇਆ।
  13. ਤਾਂ ਤੁਹਾਡੇ ਰੱਬ ਨੇ ਉਨ੍ਹਾਂ ਤੇ ਸਜ਼ਾ ਦਾ ਕੋੜਾ ਵਰਸਾਇਆ।
  14. ਬੇਸ਼ੱਕ ਤੁਹਾਡਾ ਰੱਬ ਘਾਤ ਵਿਚ ਹੈ।
  15. ਸੋ ਮਨੁੱਖ ਦਾ ਮਾਮਲਾ ਇਹ ਹੈ ਕਿ ਜਦੋਂ ਉਸ ਦਾ ਰੱਬ ਉਸ ਦਾ ਇਮਤਿਹਾਨ ਲੈਂਦਾ ਹੈ ਅਤੇ ਉਸ ਨੂੰ ਇੱਜ਼ਤ ਅਤੇ ਨਿਅਮਤ ਬਖ਼ਸ਼ਦਾ ਹੈ, ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਸਨਮਾਨ ਦਿੱਤਾ ਹੈ।
  16. ਅਤੇ ਜਦੋਂ ਉਹ ਉਸ ਦਾ ਇਮਤਿਹਾਨ ਲੈਂਦਾ ਹੈ ਅਤੇ ਉਸ ਦਾ ਰਿਜ਼ਕ ਤੰਗ ਕਰ ਦਿੰਦਾ ਹੈ। ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਬੇ-ਇੱਜ਼ਤ ਕਰ ਦਿੱਤਾ।
  17. ਕਦੇ ਵੀ ਨਹੀਂ, ਸਗੋਂ' ਤੁਸੀਂ ਅਨਾਥਾਂ ਦਾ ਸਨਮਾਨ ਨਹੀਂ ਕਰਦੇ।
  18. ਅਤੇ ਨਾ ਤੁਸੀ' ਮਿਸਕੀਨ (ਨਿਰਧਨ) ਨੂੰ ਭੋਜਨ ਖਿਲਾਉਣ ਲਈ ਇੱਕ ਦੂਜੇ ਨੂੰ ਪ੍ਰੇਰਿਤ ਕਰਦੇ ਹੋ।
  19. ਅਤੇ ਤੁਸੀਂ ਵਿਰਾਸਤ (ਵਿਚ ਮਿਲੀ ਦੌਲਤ) ਨੂੰ ਇਕੱਠਾ ਕਰਕੇ ਖਾ ਜਾਂਦੇ ਹੋ।
  20. ਅਤੇ ਤੁਸੀਂ ਆਪਣੀ ਜਾਇਦਾਦ ਨਾਲ ਬਹੁਤ ਪਿਆਰ ਕਰਦੇ ਹੋ।
  21. ਕਦੇ ਵੀ ਨਹੀਂ, ਜਦੋਂ ਧਰਤੀ ਨੂੰ ਤੋੜ ਕੇ ਰੇਜ਼ਾ-ਰੇਜ਼ਾ (ਕਣ) ਕਰ ਦਿੱਤਾ ਜਾਵੇਗਾ।
  22. ਅਤੇ ਤੁਹਾਡਾ ਰੱਬ ਆਵੇਗਾ (ਤੇ ਰੰਗ ਵਿਖਾਵੇਗਾ), ਤੇ ਫ਼ਰਿਸ਼ਤੇ ਕਤਾਰਾਂ ਬੰਨ੍ਹ ਕੇ ਆ ਆਉਣਗੇ।
  23. ਅਤੇ ਉਸ ਦਿਨ ਨਰਕ ਹਾਜ਼ਿਰ ਕਰ ਦਿੱਤੀ ਜਾਵੇਗੀ। ਉਸ ਦਿਨ ਮਨੁੱਖ ਨੂੰ ਸਮਝ ਆਵੇਗੀ, ਪਰ ਉਸ ਵੇਲੇ ਸਮਝਣ ਦਾ ਮੌਕਾ ਕਿਥੇ
  24. ਉਹ ਆਖੇਗਾ ਕਿ ਕਾਸ਼! ਮੈਂ ਆਪਣੇ ਜੀਵਨ ਵਿਚ ਕੁਝ ਅੱਗੇ ਭੇਜਦਾ।
  25. ਸੋ ਉਸ ਦਿਨ ਨਾ ਤਾਂ ਅੱਲਾਹ ਦੇ ਬਰਾਬਰ ਕੌਈ ਸਜ਼ਾ ਦੇਵੇਗਾ।
  26. ਅਤੇ ਨਾ ਉਸ ਦੇ ਬੰਨ੍ਹਣ ਵਾਂਗ ਕੋਈ ਬੰਨ੍ਹ ਸਕੇਗਾ।
  27. ਹੇ ਸਤੂੰਸ਼ਟ ਆਤਮਾ
  28. ਚੱਲ ਆਪਣੇ ਰੱਬ ਵੱਲ। ਤੂੰ ਉਸ ਤੋਂ ਖੂਸ਼ ਅਤੇ ਉਹ ਤੇਰੇ ਤੋਂ ਖੂਸ਼।
  29. ਸੋ ਮੇਰੇ ਬੰਦਿਆਂ ਵਿਚ ਸ਼ਾਮਿਲ ਹੋ।
  30. ਅਤੇ ਮੇਰੀ ਜੰਨਤ ਵਿਚ ਦਾਖ਼ਿਲ ਹੋ।