18.The Cave
- ਸਾਰੀ ਪ੍ਰਸੰਸਾ ਅੱਲਾਹ ਲਈ ਹੈ, ਜਿਸ ਨੇ ਆਪਣੇ ਬੰਦੇ (ਮੁਹੰਮਦ) ਉੱਪਰ ਕਿਤਾਬ ਉਤਾਰੀ ਅਤੇ ਉਸ ਵਿਚ ਕੋਈ ਗੁੰਝਲ ਨਹੀਂ ਰੱਖੀ।
- ਸੰਪੂਰਨ ਤੌਰ ਤੇ ਕਿ ਉਹ ਅੱਲਾਹ ਦੇ ਵੱਲੋਂ ਸਖ਼ਤ ਸਜ਼ਾ ਤੋਂ ਸਾਵਧਾਨ ਕਰ ਦੇਵੇ। ਅਤੇ ਈਮਾਨ ਵਾਲਿਆਂ ਨੂੰ ਖੁਸ਼ਖਬਰੀ ਦੇ ਦੇਵੋ ਜਿਹੜੇ ਚੰਗੇ ਕਰਮ ਕਰਦੇ ਹਨ, ਉਨ੍ਹਾਂ ਲਈ ਚੰਗਾ ਬਦਲਾ ਹੈ।
- ਉਹ ਉਸ ਵਿਚ ਹਮੇਸ਼ਾ ਰਹਿਣਗੇ।
- ਅਤੇ ਉਨ੍ਹਾਂ ਲੋਕਾਂ ਨੂੰ ਭੈਅ ਭੀਤ ਕਰ ਦਿਉਂ ਜਿਹੜੇ ਆਖਦੇ ਹਨ ਕਿ ਅੱਲਾਹ ਨੇ ਪੁੱਤਰ ਬਣਾਇਆ ਹੈ।
- ਉਨ੍ਹਾਂ ਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ ਅਤੇ ਨਾ ਉਨ੍ਹਾਂ ਦੇ ਪਿਉ ਦਾਦਿਆਂ ਨੂੰ, ਇਹ ਬਹੁਤ ਵੱਡੀ ਗੱਲ ਹੈ ਜਿਹੜੀ ਉਨ੍ਹਾਂ ਦੇ ਮੂੰਹ ਵਿਚੋਂ ਨਿਕਲ ਰਹੀ ਹੈ। ਉਹ ਸਿਰਫ਼ ਝੂਠ ਆਖਦੇ ਹਨ।
- ਜਾਪਦਾ ਹੈ ਤੁਸੀਂ ਉਨ੍ਹਾਂ ਤੋਂ ਪਿੱਛੋਂ ਦੁੱਖ ਨਾਲ ਆਪਣੇ ਆਪ ਨੂੰ ਨਸ਼ਟ ਕਰ ਦੇਵੋਗੇ। ਜੇਕਰ ਉਹ ਇਸ ਗੱਲ ਉੱਪਰ ਈਮਾਨ ਨਾ ਲਿਆਏ।
- ਜੋ ਕੁਝ ਧਰਤੀ ਉੱਪਰ ਹੈ, ਉਨ੍ਹਾਂ ਨੂੰ ਅਸੀਂ ਧਰਤੀ ਦਾ ਸ਼ਿੰਗਾਰ ਬਣਾਇਆ ਹੈ। ਤਾਂ ਕਿ ਅਸੀਂ ਲੋਕਾਂ ਨੂੰ ਪਰਖੀਏ ਕਿ ਉਨ੍ਹਾਂ ਵਿਚੋਂ ਕੌਣ ਚੰਗੇ ਕਰਮ ਕਰਨ ਵਾਲਾ ਹੈ।
- ਅਤੇ ਅਸੀਂ ਧਰਤੀ ਦੀਆਂ ਸਾਰੀਆਂ ਵਸਤੂਆਂ ਨੂੰ ਇੱਕ ਪੱਧਰਾ ਮੈਦਾਨ ਬਣਾ ਦੇਵਾਂਗੇ।
- ਕੀ ਤੁਸੀਂ ਸਮਝਦੇ ਹੋ ਕਿ ਗੁਫ਼ਾ ਤੇ ਪਹਾੜ ਵਾਲੇ ਸਾਡੀਆਂ ਨਿਸ਼ਾਨੀਆਂ ਵਿਚ ਬਹੁਤ ਅਹਿਮ ਨਿਸ਼ਾਨੀਆਂ ਸੀ।
- ਜਦੋਂ ਉਨ੍ਹਾਂ ਨੋਜਵਾਨਾਂ ਨੇ ਗੁਫ਼ਾ ਵਿਚ ਸ਼ਰਣ ਲਈ ਫਿਰ ਉਨ੍ਹਾਂ ਨੇ ਕਿਹਾ ਕਿ ਹੇ ਸਾਡੇ ਪਾਲਣਹਾਰ! ਸਾਨੂੰ ਆਪਣੇ ਕੋਲੋਂ ਰਹਿਮ ਦੀ ਬਖਸ਼ਿਸ਼ ਕਰ, ਅਤੇ ਸਾਡੇ ਮਾਮਲੇ ਨੂੰ ਠੀਕ ਕਰਦੇ।
- ਇਸ ਲਈ ਅਸੀਂ ਗੁਫ਼ਾ ਵਿਚ ਉਨ੍ਹਾਂ ਦੇ ਕੰਮ ਵਿਚ ਸਾਲਾਂ ਤੱਕ ਨੀਂਦ ਦਾ ਪਰਦਾ ਪਾ ਦਿੱਤਾ।
- ਫਿਰ ਅਸੀਂ ਉਨ੍ਹਾਂ ਨੂੰ ਚੁੱਕਿਆ, ਤਾਂ ਕਿ ਅਸੀਂ ਪਤਾ ਕਰੀਏ ਕਿ ਦੋਵਾਂ ਵਰਗਾਂ ਵਿੱਚੋਂ ਕੌਣ ਰੁਕਣ ਦੇ ਸਮੇਂ ਦੀ ਜ਼ਿਆਦਾ ਅਤੇ ਸਹੀ ਗਿਣਤੀ ਕਰਦਾ ਹੈ।
- ਅਸੀਂ' ਤੁਹਾਨੂੰ ਉਨ੍ਹਾਂ ਦੀ ਅਸਲੀਅਤ ਭਰਿਆ ਹਾਲ ਸੁਨਾਉਂਦੇ ਹਾਂ, ਉਹ ਕੁਝ ਨੋਜਵਾਨ ਸਨ ਜਿਹੜੇ ਆਪਣੇ ਰੱਬ ਉੱਪਰ ਈਮਾਨ ਲਿਆਏ ਅਤੇ ਅਸੀਂ ਉਨ੍ਹਾਂ ਦੀ ਹਟਾਇਤ ਵਿਚ ਹੋਰ ਜ਼ਿਆਦਾ ਵਿਕਾਸ ਪ੍ਰਦਾਨ ਕੀਤਾ।
- ਅਤੇ ਅਸੀਂ ਉਨ੍ਹਾਂ ਦੇ ਦਿਲਾਂ ਨੂੰ ਮਜ਼ਬੂਤ ਕਰ ਦਿੱਤਾ ਜਦੋਂ ਕਿ ਉਹ ਉਠੇ ਅਤੇ ਕਿਹਾ ਕਿ ਸਾਡਾ ਰੱਬ ਉਹ ਹੀ ਹੈ, ਜਿਹੜਾ ਆਕਾਸ਼ਾਂ ਅਤੇ ਧਰਤੀ ਦਾ ਪਾਲਣਹਾਰ ਹੈ। ਅਸੀਂ ਉਸ ਤੋਂ ਬਿਨ੍ਹਾਂ ਕਿਸੇ ਹੋਰ (ਰੱਬ) ਨੂੰ ਨਹੀ' ਪੁਕਾਰਾਂਗੇ। ਜੇਕਰ ਅਸੀਂ ਅਜਿਹਾ ਕਰੀਏ ਤਾਂ ਅਸੀਂ ਬਹੁਤ ਹੀ ਅਯੋਗ ਗੱਲ ਕਰਾਂਗੇ।
- ਇਹ ਸਾਡੀ ਕੌਮ ਦੇ ਲੋਕਾਂ ਨੇ ਉਸ ਤੋਂ ਬਿਨ੍ਹਾਂ ਦੂਜੇ ਪੂਜਨੀਕ ਬਣਾ ਰੱਖੇ ਹਨ। ਇਹ ਉਨ੍ਹਾਂ ਦੇ ਪੱਖ ਵਿਚ ਸਪੱਸ਼ਟ ਦਲੀਲ ਕਿਉਂ ਨਹੀਂ ਲਿਆਉਂਦੇ। ਫਿਰ ਉਸ ਬੰਦੇ ਚੋਂ ਵੱਡਾ ਜ਼ਾਲਿਮ ਹੋਰ ਕੌਣ ਹੋਵੇਗਾ, ਜਿਹੜਾ ਅੱਲਾਹ ਉੱਪਰ ਹੀ ਦੋਸ਼ ਲਾਵੇ।
- ਅਤੇ ਜਦੋਂ ਤੁਸੀਂ ਇਨ੍ਹਾਂ ਲੋਕਾਂ ਤੋਂ ਅਲੱਗ ਹੋ ਗਏ ਅਤੇ ਉਨ੍ਹਾਂ ਦੇ (ਅਖੌਤੀ) ਰੱਬਾਂ ਤੋਂ ਵੀ ਜਿਨ੍ਹਾਂ ਦੀ ਉਹ ਅੱਲਾਹ ਤੋਂ ਿਲ੍ਹਾਂ ਪੂਜਾ ਕਰਦੇ ਹਨ, ਤਾਂ ਹੁਣ ਚੱਲ ਕੇ ਗੁਫ਼ਾ ਵਿਚ ਸ਼ਰਣ ਲਵੋਂ ਤੁਹਾਡਾ ਰੱਬ ਤੁਹਾਡੇ ਉੱਪਰ ਆਪਣੀ ਕਿਰਪਾ ਕਰੇਗਾ। ਅਤੇ ਤੁਹਾਡੇ ਕੰਮ ਦੇ ਲਈ ਸਮੱਗਰੀ ਉਪਲੱਬਧ ਕਰੇਗਾ।
- ਅਤੇ ਤੁਸੀਂ ਸੂਰਜ ਨੂੰ ਦੇਖਦੇ ਕਿ ਜਦੋਂ ਉਹ ਉਗਦਾ ਹੈ ਤਾਂ ਉਨ੍ਹਾਂ ਦੀ ਗੁਫ਼ਾ ਤੋਂ ਸੱਜੇ ਪਾਸੇ ਵੱਲ ਬਚਿਆ ਰਹਿੰਦਾ ਹੈ ਅਤੇ ਜਦੋਂ' ਡੂਬਦਾ ਹੈ, ਤਾਂ ਉਸ ਤੋਂ ਖੱਬੇ ਪਾਸੇ ਵੱਲ ਨੂੰ ਖਿਸਕ ਜਾਂਦਾ ਹੈ। ਅਤੇ ਉਹ ਗੁਫ਼ਾ ਦੇ ਅੰਦਰ ਇੱਕ ਖੁੱਲ੍ਹੇ ਸਥਾਨ ਵਿਚ ਹਨ। ਇਹ ਅੱਲਾਹ ਦੀਆਂ ਨਿਸ਼ਾਨੀਆਂ ਵਿਚੋਂ ਹੈ। ਜਿਸ ਨੂੰ ਅੱਲਾਹ ਹਦਾਇਤ ਕਰੇ, ਉਹ ਹੀ ਮਾਰਗ ਦਰਸ਼ਨ ਪਾਉਣ ਵਾਲਾ ਹੈ। ਜਿਸ ਨੂੰ ਅੱਲਾਹ ਰਾਹ ਤੋਂ ਭਟਕਾ ਦੇਵੇ ਤਾਂ ਤੁਸੀਂ ਉਸ ਲਈ ਕੋਈ ਵੀ ਸਾਥੀ ਰਾਹ ਦੱਸਣ ਵਾਲਾ ਨਹੀਂ' ਦੇਖੌਗੇ।
- ਅਤੇ ਤੁਸੀਂ ਉਨ੍ਹਾਂ ਨੂੰ ਦੇਖ ਕੇ ਇਹ ਸਮਝਦੇ ਹੋ ਕਿ ਉਹ ਜਾਗ ਰਹੇ ਹਨ, ਹਾਲਾਂਕਿ ਉਹ ਸੌਂ ਰਹੇ ਸੀ ਅਸੀਂ ਉਨ੍ਹਾਂ ਦਾ ਸੱਜੇ ਅਤੇ ਖੱਬੇ ਪਾਸਾ ਬਦਲਦੇ ਰਹਿੰਦੇ ਸੀ। ਉਨ੍ਹਾਂ ਦਾ ਕੁੱਤਾ ਗੁਫ਼ਾ ਦੇ ਮੂੰਹ ਉੱਪਰ ਦੋਵੇਂ ਹੱਥ ਫੈਲਾਅ ਕੇ ਬੈਠਾ ਸੀ। ਜੇਕਰ ਤੁਸੀਂ ਉਨ੍ਹਾਂ ਨੂੰ ਝਾਕ ਦੇ ਦੇਖਦੇ ਤਾਂ ਉਨ੍ਹਾਂ ਤੋਂ ਮੂੰਹ ਭੁਆ ਕੇ ਭੱਜ ਜਾਂਦੇ ਅਤੇ ਤੁਹਾਡੇ ਅੰਦਰ ਉਨ੍ਹਾਂ ਦਾ ਡਰ ਬੈਠ ਜਾਂਦਾ।
- ਅਤੇ ਇਸੇ ਤਰ੍ਹਾਂ ਹੀ ਅਸੀਂ ਉਨ੍ਹਾਂ ਨੂੰ ਜਗਾਇਆ ਤਾਂ ਕਿ ਉਹ ਆਪਿਸ ਵਿਚ ਪੁੱਛ ਗਿੱਛ ਕਰਨ। ਉਨ੍ਹਾਂ ਵਿਚੋਂ ਇੱਕ ਕਹਿਣ ਵਾਲੇ ਨੇ ਕਿਹਾ, ਕਿ ਤੁਸੀਂ' ਕਿੰਨੀ ਦੇਰ ਇਥੇ ਰੁਕੇ। ਉਨ੍ਹਾਂ ਨੇ ਕਿਹਾ ਕਿ ਅਸੀ' ਦਿਨ ਜਾਂ ਇੱਕ ਦਿਨ ਤੋਂ ਘੱਟ ਰੁਕੇ ਹੋਵਾਂਗੇ। ਉਹ ਕਹਿਣ ਲੱਗੇ ਕਿ ਅੱਲਾਹ ਹੀ ਬੇਹਤਰ ਜਾਣਦਾ ਹੈ, ਕਿ ਤੁਸੀਂ ਕਿੰਨੀ ਵੇਰ ਇੱਥੇ ਰਹੇ। ਇਸ ਲਈ ਆਪਣੇ ਲੋਕਾਂ ਵਿਚੋਂ ਕਿਸੇ ਨੂੰ ਵੀ ਇਹ ਚਾਂਦੀ ਦਾ ਸਿੱਕਾ ਦੇ ਕੇ ਸ਼ਹਿਰ ਭੇਜੋ, ਤਾਂ ਕਿ ਉਹ ਵੇਖਣ ਕਿ ਪਵਿੱਤਰ ਭੋਜਨ ਕਿੱਥੋਂ ਮਿਲਦਾ ਹੈ ਅਤੇ ਤੁਹਾਡੇ ਲਈ ਉਸ ਵਿਚੋਂ ਕੁਝ ਭੋਜਨ ਲਿਆਉਣ। ਅਤੇ ਉਹ ਸਾਵਧਾਨੀ ਨਾਲ ਜਾਣ ਅਤੇ ਕਿਸੇ ਨੂੰ ਵੀ ਤੁਹਾਡੀ ਖ਼ਬਰ ਨਾ ਹੋਣ ਦੇਣ।
- ਜੇਕਰ ਉਨ੍ਹਾਂ ਨੂੰ ਤੁਹਾਡੇ ਖ਼ਬਰ ਹੋ ਜਾਵੇਗੀ ਤਾਂ ਉਹ ਤੁਹਾਨੂੰ ਪੱਥਰਾਂ ਨਾਲ ਮਾਰ ਦੇਣਗੇ ਜਾਂ ਤੁਹਾਨੂੰ ਆਪਣੇ ਧਰਮ ਵਿਚ ਮੁੜ ਲਿਆਉਣਗੇ ਅਤੇ ਤੁਸੀਂ ਕਦੇ ਵੀ ਸਫ਼ਲਤਾ ਨਹੀਂ ਪਾਵੋਗੇ।
- ਅਤੇ ਇਸ ਤਰ੍ਹਾ ਅਸੀਂ ਉਨ੍ਹਾਂ ਲਈ ਲੋਕਾਂ ਨੂੰ ਸੂਚਿਤ ਕਰ ਦਿੱਤਾ ਤਾਂ ਕਿ ਲੋਕ ਜਾਣ ਲੈਣ ਕਿ ਅੱਲਾਹ ਦਾ ਵਾਅਦਾ ਸੱਚਾ ਅਤੇ ਅਤੇਂ ਇਹ ਵੀ ਕਿ ਕਿਆਮਤ ਵਿਚ ਕੋਈ ਸ਼ੱਕ ਨਹੀਂ'। ਜਦੋਂ ਲੋਕ ਆਪਸ ਵਿਚ ਉਨ੍ਹਾਂ ਦੇ ਮਾਮਲੇ ਵਿਚ ਝਗੜ ਰਹੇ ਸਨ ਫਿਰ ਕਹਿਣ ਲੱਗੇ ਕਿ ਉਨ੍ਹਾਂ ਦੀ ਗੁਫ਼ਾ ਉੱਪਰ ਇੱਕ ਭਵਨ ਬਣਾ ਦੇਵੋ। ਉਨ੍ਹਾਂ ਦਾ ਰੱਬ ਉਨ੍ਹਾਂ ਨੂੰ ਭਲੀ ਪ੍ਰਕਾਰ ਜਾਣਦਾ ਹੈ। ਜਿਹੜੇ ਲੋਕ ਉਨ੍ਹਾਂ ਦੇ ਮਾਮਲੇ ਵਿਚ ਤਾਕਤ ਪ੍ਰਾਪਤ ਕਰਨ ਵਾਲੇ ਹੋਏ, ਉਨ੍ਹਾਂ ਨੂੰ ਕਿਹਾ ਕਿ ਅਸੀਂ ਉਨ੍ਹਾਂ ਦੀ ਗੁਫ਼ਾ ਤੇ ਇੱਕ ਪੂਜਣਯੋਗ ਸਥਾਨ ਬਣਾਵਾਂਗੇ।
- ਕੁਝ ਲੋਕ ਕਹਿਣਗੇ ਕਿ ਉਹ ਤਿੰਨ ਸਨ ਅਤੇ ਚੌਥਾ ਉਨ੍ਹਾਂ ਦਾ ਕੁੱਤਾ ਸੀ। ਅਤੇ ਕੁਝ ਲੋਕ ਕਹਿਣਗੇ ਕਿ ਉਹ ਪੰਜ ਸਨ, ਛੇਵਾਂ ਉਨ੍ਹਾਂ ਦਾ ਕੁੱਤਾ ਸੀ। ਇਹ ਲੋਕ ਅਗਿਆਨਤਾ ਦੀ ਗੱਲ ਕਰ ਰਹੇ ਹਨ। ਅਤੇ ਕੁਝ ਲੋਕ ਕਹਿਣਗੇ ਕਿ ਉਹ ਸੱਤ ਸਨ ਅਤੇ ਅੱਠਵਾਂ ਉਨ੍ਹਾਂ ਦਾ ਕੁੱਤਾ ਸੀ। ਆਖੋ, ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਕਿੰਨੇ ਸਨ। ਬਹੁਤ ਘੱਟ ਲੋਕ ਉਸ ਨੂੰ ਜਾਣਦੇ ਹਨ। ਇਸ ਲਈ ਤੁਸੀਂ ਆਮ ਗੱਲ ਨਾਲੋਂ ਜ਼ਿਆਦਾ ਉਨ੍ਹਾਂ ਦੇ ਮਾਮਲੇ ਵਿਚ ਗੱਲ ਨਾ ਕਰੋ। ਅਤੇ ਨਾ ਉਨ੍ਹਾਂ ਦੇ ਸਬੰਧ ਵਿਚ ਕਿਸੇ ਤੋਂ ਪੁੱਛੋਂ।
- ਅਤੇ ਤੁਸੀਂ ਕਿਸੇ ਕੰਮ ਦੇ ਸਬੰਧ ਵਿਚ ਇਸ ਤਰ੍ਹਾਂ ਨਾ ਕਹੋ ਕਿ ਮੈਂ ਇਸ ਨੂੰ ਕੱਲ੍ਹ ਕਰ ਦੇਵਾਂਗਾ।
- ਪਰੰਤੂ ਇਹ ਕਿ ਜੇਕਰ ਅੱਲਾਹ ਚਾਹੇ ਅਤੇ ਜਦੋਂ' ਤੁਸੀਂ' ਭੁੱਲ ਜਾਵੋ ਤਾਂ ਆਪਣੇ ਰੱਬ ਨੂੰ ਯਾਦ ਕਰੋ ਅਤੇ ਕਹੋ ਕਿ ਉਮੀਦ ਹੈ ਕਿ ਮੇਰਾ ਰੱਬ ਮੈਨੂੰ ਚੰਗਿਆਈ ਦਾ ਇਸ ਤੋਂ ਜ਼ਿਆਦਾ ਨਜ਼ਦੀਕੀ ਰਾਹ ਦਿਖਾ ਦੇਵੇ।
- ਅਤੇ ਉਹ ਲੋਕ ਆਪਣੀ ਗੁਫ਼ਾ ਵਿਚ 300 ਸੌ ਸਾਲ ਰਹੇ। (ਕੁਝ ਲੋਕ ਸਮੇ' ਦੀ ਗਿਣਤੀ ਵਿੱਚ) 9 ਸਾਲ ਹੋਰ ਵਧ ਗਏ ਹਨ।
- ਕਹੋਂ ਕਿ ਅੱਲਾਹ ਉਨ੍ਹਾਂ ਦੇ ਰਹਿਣ ਦੇ ਸਮੇਂ ਨੂੰ ਜ਼ਿਆਦਾ ਜਾਣਦਾ ਹੈ। ਆਕਾਸ਼ ਅਤੇ ਧਰਤੀ ਦਾ ਛੁਪਿਆ ਹੋਇਆ, ਉਸ ਦੇ ਗਿਆਨ ਵਿਚ ਹੈ। ਇਹ ਹੀ ਚੰਗਾ ਹੈ ਉਹ ਦੇਖਣ ਵਾਲਾ ਅਤੇ ਸੁਣਨ ਵਾਲਾ ਹੈ। ਅੱਲਾਹ ਤੋਂ ਬਿਨਾਂ ਉਨ੍ਹਾਂ ਦਾ ਕੋਈ ਵੀ ਮਦਦਗਾਰ ਨਹੀਂ ਅਤੇ ਨਾ ਅੱਲਾਹ ਆਪਣੀ ਸੱਤਾ ਵਿਚ ਕਿਸੇ ਨੂੰ ਭਾਈਵਾਲ ਬਣਾਉਂਦਾ ਹੈ।
- ਅਤੇ ਤੁਹਾਡੇ ਰੱਬ ਦੀ ਜਿਹੜੀ ਕਿਤਾਬ ਤੁਹਾਡੇ ਉੱਪਰ ਉਤਾਰੀ ਜਾ ਰਹੀ ਹੈ, ਉਸ ਨੂੰ ਸੁਣਾਓ, ਅੱਲਾਹ ਦੀਆਂ ਗੱਲਾਂ ਨੂੰ ਕੋਈ ਬਦਲਣ ਵਾਲਾ ਨਹੀਂ। ਅਤੇ ਇਸ ਤੋਂ' ਬਿਨ੍ਹਾਂ ਤੁਸੀਂ ਕਿਸੇ ਦੀ ਸ਼ਰਣ ਵਿਚ ਨਹੀਂ ਜਾ ਸਕਦੇ।
- ਅਤੇ ਆਪਣੇ ਨੂੰ ਪੁਕਾਰਦੇ ਹਨ, ਉਹ ਉਸ ਦੀ ਪ੍ਰਸੰਨਤਾ ਦੇ ਅਭਿਲਾਸ਼ੀ ਹਨ। ਅਤੇ ਤੁਹਾਡੀਆਂ ਅੱਖਾਂ ਸੰਸਾਰਿਕ ਜੀਵਨ ਦੀ ਸੁੰਦਰਤਾ ਲਈ ਉਸ ਤੋਂ ਪਾਸੇ ਨਾ ਜਾਣ। ਅਤੇ ਤੁਸੀਂ ਅਜਿਹੇ ਬੰਦੇ ਦੇ ਆਖੇ ਨਾ ਲੱਗੋਂ, ਜਿਲ੍ਹਾਂ ਦੇ ਦਿਲਾਂ ਨੂੰ ਅਸੀਂ ਆਪਣੀ ਯਾਦ ਤੋ ਮਹਿਰੂਮ ਕਰ ਦਿੱਤਾ ਹੈ। ਅਤੇ ਉਹ ਆਪਣੇ ਮਨ ਦੀ ਇੱਛਾ ਦਾ ਪਾਲਣ ਕਰਦਾ ਹੈ ਅਤੇ ਉਸ ਦਾ ਮਾਮਲਾ ਹੱਦੋਂ ਲੰਘ ਗਿਆ ਹੈ।
- ਅਤੇ ਕਹੋ ਕਿ ਇਹ ਸੱਚ ਹੈ ਤੁਹਾਡੇ ਰੱਬ ਵੱਲੋਂ, ਇਸ ਲਈ ਜਿਹੜਾ ਬੰਦਾ ਚਾਹੇ ਇਸ ਨੂੰ ਮੰਨੇ ਅਤੇ ਜਿਹੜਾ ਨਾ ਚਾਹੇ ਉਹ ਨਾਂ ਮੰਨੇ। ਅਸੀਂ ਜ਼ਾਲਿਮਾਂ ਲਈ ਅਜਿਹੀ ਅੱਗ ਤਿਆਰ ਕੀਤੀ ਹੈ। ਜਿਨ੍ਹਾਂ ਦੀਆਂ ਲਪਟਾਂ ਉਨ੍ਹਾਂ ਨੂੰ ਆਪਣੇ ਘੇਰੇ ਵਿਚ ਲੈ ਲੈਣਗੀਆਂ। ਅਤੇ ਜੇਕਰ ਉਹ ਪਾਣੀ ਦੀ ਮੰਗ ਕਰਨਗੇ ਤਾਂ ਉਨ੍ਹਾਂ ਦੀ ਇਹ ਮੰਗ ਅਜਿਹੇ ਪਾਣੀ ਨਾਲ ਪੂਰੀ ਕੀਤੀ ਜਾਵੇਗੀ ਜਿਸ ਦੀ ਪਰਤ ਤੇਲ ਦੇ ਸਮਾਨ ਹੋਵੇਗੀ। ਉਹ ਚਿਹਰਿਆਂ ਨੂੰ ਭੁੰਨ ਦੇਵੇਗਾ। ਕਿਹੋਂ ਜਿਹਾ ਬੁਰਾ ਪਾਣੀ ਹੋਵੇਗਾ ਅਤੇ ਕਿਹੋ ਜਿਹਾ ਬੁਰਾ ਟਿਕਾਣਾ।
- ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕਰਮ ਕੀਤੇ ਤਾਂ ਅਸੀਂ ਅਜਿਹੇ ਲੋਕਾਂ ਦਾ ਫ਼ਲ ਨਸ਼ਟ ਨਹੀਂ ਕਰਾਂਗੇ।
- ਜਿਹੜੇ ਚੰਗੇ ਕਰਮ ਕਰਨ, ਉਨ੍ਹਾਂ ਲਈ ਹਮੇਸ਼ਾਂ ਰਹਿਣ ਵਾਲੇ ਬਾਗ਼ ਹਨ। ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੌਣਗੀਆਂ। ਉੱਤੇ ਉਨ੍ਹਾਂ ਦੇ ਸੋਨੇ ਦੇ ਕੜੇ ਪਹਿਨਾਏ ਜਾਣਗੇ। ਉਹ ਤਖ਼ਤਾਂ ਉੱਪਰ ਭਰੋਸਾ ਰੱਖਦੇ ਹਨ ਰੇਸ਼ਮ ਦੇ ਪਤਲੇ ਤੇ ਹਰੇ ਕੱਪੜੇ ਪਹਿਨਣਗੇ। ਕਿੰਨਾ ਚੰਗਾ ਬਦਲਾ ਹੈ ਅਤੇ ਕਿਹੋ ਜਿਹਾ ਚੰਗਾ ਟਿਕਾਣਾ।
- ਤੁਸੀਂ ਉਨ੍ਹਾਂ ਦੇ ਬਰਾਬਰ ਕੋਈ ਇੱਕ ਮਿਸਾਲ ਪੇਸ਼ ਕਰੋ। ਦੋ ਬੰਦੇ ਸਨ, ਉਨ੍ਹਾਂ ਵਿਚੋਂ ਇੱਕ ਨੂੰ ਅਸੀਂ ਅੰਗੂਰਾਂ ਦੇ ਦੋਂ ਬਾਗ਼ ਦਿੱਤੇ। ਉਨ੍ਹਾਂ ਦੇ ਜ਼ਾਰੇ ਪਾਸੇ ਖਜੂਰ ਦੇ ਰੁੱਖਾਂ ਦਾ ਘੇਰਾ ਬਣਾ ਦਿੱਤਾ। ਅਤੇ ਦੋਵਾਂ ਦੇ ਵਿਚਕਾਰ ਖੇਤੀ (ਫ਼ਸਲ) ਪੈਂਦਾ ਕਰ ਦਿੱਤੀ।
- ਦੋਵੇਂ ਬਾਗ਼ ਆਪਣਾ ਪੂਰਾ ਫ਼ਲ ਲਿਆਏ, ਉਨ੍ਹਾਂ ਵਿਚੋਂ ਕੋਈ ਕਮੀ ਨਹੀਂ ਸੀ। ਅਤੇ ਦੋਵਾਂ ਦੇ ਵਿਚਕਾਰ ਅਸੀਂ ਇੱਕ ਨਹਿਰ ਵਗਾ ਦਿੱਤੀ।
- ਅਤੇ ਉਸ ਨੂੰ ਭਰਪੂਰ ਫ਼ਲ ਮਿਲਿਆ ਤਾਂ ਉਸ ਨੇ ਆਪਣੇ ਸਾਥੀ ਨੂੰ ਕਿਹਾ ਕਿ ਮੈਂ' ਤੇਰੇ ਨਾਲੋਂ ਜਾਇਦਾਦ ਵਿਚ ਜ਼ਿਆਦਾ (ਅਮੀਰ) ਹਾਂ ਅਤੇ ਗਿਣਤੀ ਵਿਚ ਵੀ ਜ਼ਿਆਦਾ ਸਮਰੱਥਾ ਵਾਲਾ ਹਾਂ।
- ਉਸ ਨੇ ਆਪਣੇ ਬਾਗ਼ ਵਿਚ ਪ੍ਰਵੇਸ਼ ਕੀਤਾ ਅਤੇ ਉਹ ਆਪਣੇ ਆਪ ਉੱਪਰ ਜ਼ੁਲਮ ਕਰ ਰਿਹਾ ਸੀ। ਉਸ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਇਹ ਬਾਗ਼ ਕਦੇ ਵੀ ਨਸ਼ਟ ਹੋ ਜਾਵੇਗਾ।
- ਅਤੇ ਮੈਂ ਨਹੀਂ ਸਮਝਦਾ ਕਿ ਕਿਆਮਤ ਕਦੋਂ ਆਵੇਗੀ। ਅਤੇ ਜੇਕਰ ਮੈਂ ਆਪਣੇ ਰੱਬ ਵੱਲ ਮੋੜ ਦਿੱਤਾ ਗਿਆ ਤਾਂ ਜ਼ਰੂਰ ਇਸ ਤੋਂ ਜ਼ਿਆਦਾ ਚੰਗੀ ਥਾਂ ਮੈਨੂੰ ਮਿਲੇਗੀ।
- ਉਸ ਦੇ ਸਾਥੀ ਨੇ ਗੱਲਾਂ ਕਰਦੇ ਹੋਏ ਕਿਹਾ ਕਿ ਤੁਸੀਂ ਉਸ ਹਸਤੀ ਦੀ ਅਵੱਗਿਆ ਕਰ ਰਹੇ ਹੋ, ਜਿਸ ਨੇ ਤੁਹਾਨੂੰ ਪਾਣੀ ਦੀ ਇੱਕ ਬੂੰਦ ਅਤੇ ਮਿੱਟੀ ਤੋਂ ਬਣਾਇਆ। ਫਿਰ ਤੁਹਾਨੂੰ ਪੂਰਾ ਮਨੁੱਖ ਬਣਾ ਦਿੱਤਾ।
- ਪਰ ਮੇਰਾ ਰੱਬ ਤਾਂ ਉਹੀ ਅੱਲਾਹ ਹੈ ਅਤੇ ਮੈਂ ਆਪਣੇ ਰੱਬ ਦੇ ਬਰਾਬਰ ਕਿਸੇ ਨੂੰ ਸ਼ਰੀਕ ਨਹੀਂ ਮੰਨਦਾ।
- ਅਤੇ ਜਦੋਂ ਤੁਸੀਂ ਆਪਣੇ ਬਾਗ਼ ਵਿਚ ਗਏ ਤਾਂ ਤੂੰ ਕਿਉਂ' ਨਾ ਕਿਹਾ ਕਿ ਜਿਹੜਾ ਅੱਲਾਹ ਚਾਹੁੰਦਾ ਹੈ, ਉਹ ਹੀ ਹੁੰਦਾ ਹੈ ਅੱਲਾਹ ਤੋਂ ਬਿਨ੍ਹਾਂ ਕਿਸੇ ਵਿਚ ਕੋਈ ਤਾਕਤ ਨਹੀਂ। ਜੇਕਰ ਤੁਸੀਂ ਦੇਖਦੇ ਹੋ ਕਿ ਮੈਂ ਜਾਇਦਾਦ ਅਤੇ ਔਲਾਦ ਵਿਚ ਤੁਹਾਡੇ ਤੋਂ ਘੱਟ ਹਾਂ।
- ਤਾਂ ਉਮੀਦ ਹੈ ਕਿ ਮੇਰਾ ਰੱਬ ਮੈਨੂੰ ਤੁਹਾਡੇ ਬਾਗ਼ਾਂ ਤੋਂ ਵੀ ਚੰਗਾ ਬਾਗ਼ ਦੇਵੇ। ਅਤੇ ਤੁਹਾਡੇ ਬਾਗ਼ ਉੱਪਰ ਅਸਮਾਨ ਤੋਂ ਕੋਈ ਆਫ਼ਤ ਭੇਜ ਦੇਵੇ, ਜਿਸ ਨਾਲ (ਤੁਹਾਡਾ) ਬਾਗ਼ ਪੱਧਰਾ ਮੈਦਾਨ ਬਣ ਜਾਵੇ।
- ਜਾਂ ਉਸ ਵਿੱਚੋਂ ਪਾਣੀ ਸੁੱਕ ਜਾਵੇ, ਫਿਰ ਤੁਸੀਂ ਉਸ ਨੂੰ ਕਿਸੇ ਵੀ ਤਰ੍ਹਾਂ ਨਾ ਪ੍ਰਾਪਤ ਸਕੋ।
- ਅਤੇ ਉਸ ਦੇ ਫ਼ਲ ਉੱਪਰ ਬਿਪਤਾ ਪਈ, ਤਾਂ ਜਿਹੜਾ ਉਸ ਨੇ ਉਸ ਉੱਪਰ ਖਰਚ ਕੀਤਾ ਸੀ, ਉਸ ਉੱਪਰ ਉਹ ਹੱਥ ਮਲਦਾ ਰਹਿ ਗਿਆ ਅਤੇ ਉਹ ਬਾਗ਼ ਆਪਣੀ (ਸਹਾਰੇ ਵਾਲੀ) ਫੱਟੀਆਂ ਉੱਪਰ ਡਿੱਗਿਆ ਪਿਆ ਸੀ। ਉਹ ਕਹਿਣ ਲੱਗਾ ਕਿ ਕਾਸ਼! ਮੈਂ ਆਪਣੇ ਰੱਬ ਦੇ ਬਰਾਬਰ ਕਿਸੇ ਨੂੰ ਸ਼ਰੀਕ ਨਹੀ' ਠਹਿਰਾਉਂਦਾ।
- ਉਸ ਦੇ ਪਾਸ ਕੋਈ ਜੱਥਾ ਵੀ ਨਹੀਂ ਸੀ ਜਿਹੜਾ ਅੱਲਾਹ ਤੋਂ' ਬਿਨ੍ਹਾਂ ਉਸ ਦੀ ਮਦਦ ਕਰ ਸਕਦਾ। ਅਤੇ ਨਾ ਉਹ ਖੁਦ ਫ਼ਲ ਲੈਣ ਵਾਲਾ ਬਣ ਸਕਿਆ
- ਇਥੇ ਸਾਰਾ ਅਧਿਕਾਰ ਕੇਵਲ ਪਰਮ ਸੱਤਾ ਅੱਲਾਹ ਨੂੰ ਹੀ ਪ੍ਰਾਪਤ ਹੈ। ਉਹ ਸਭ ਤੋਂ ਚੰਗਾ ਫ਼ਲ ਦੇਣ ਵਾਲਾ ਅਤੇ ਚੰਗਾ ਨਤੀਜਾ ਦੇਣ ਵਾਲਾ ਹੈ।
- ਅਤੇ ਉਨ੍ਹਾਂ ਨੂੰ ਸੰਸਾਰ ਦੇ ਜੀਵਨ ਦੀ ਮਿਸਾਲ ਦੇਵੋਂ। ਜਿਵੇਂ ਪਾਣੀ ਜਿਸ ਨੂੰ ਅਸੀਂ ਆਕਾਸ਼ ਵਿਚੋਂ ਉਤਾਰਿਆ। ਫਿਰ ਉਸ ਵਿਚੋਂ ਧਰਤੀ ਦੀ ਬਨਸਪਤੀ ਚੰਗੀ ਤਰ੍ਹਾਂ ਸੰਘਣੀ ਹੋ ਗਈ, ਫਿਰ ਉਹ ਚੂਰਾ-ਚੂਰਾ ਹੋਂ ਗਈ। ਜਿਸ ਨੂੰ ਹਵਾਵਾਂ 'ਖਿਲਾਰਦੀਆਂ ਫਿਰਦੀਆਂ ਹਨ ਅਤੇ ਅੱਲਾਹ ਹਰ ਚੀਜ਼ ਉੱਪਰ ਸਮੱਰਥਾ ਰੱਖਣ ਵਾਲਾ ਹੈ।
- ਸੰਪਤੀ ਅਤੇ ਔਲਾਦ ਸੰਸਾਰਿਕ ਜੀਵਨ ਦੀ ਸੁੰਦਰਤਾ ਹਨ ਅਤੇ ਬਾਕੀ ਰਹਿਣ ਵਾਲੇ ਚੰਗੇ ਕਰਮ ਤੁਹਾਡੇ ਰੱਬ ਦੇ ਨੇੜੇ ਪੁੰਨ ਦੇ ਅਨੁਸਾਰ ਬਿਹਤਰ ਹਨ।
- ਅਤੇ ਜਿਸ ਦਿਨ ਅਸੀਂ' ਪਹਾੜਾਂ ਨੂੰ ਚਲਾਵਾਂਗੇ ਅਤੇ ਤੁਸੀਂ' ਵੇਖੌਗੇ ਧਰਤੀ ਨੂੰ ਪੂਰੀ ਖੁੱਲ੍ਹੀ ਹੋਈ ਅਤੇ ਅਸੀਂ ਉਨ੍ਹਾਂ ਸਭ ਨੂੰ ਇਕੱਠਾ ਕਰਾਂਗੇ। ਫਿਰ ਅਸੀਂ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ।
- ਅਤੇ ਸਾਰੇ ਲੋਕ ਤੇਰੇ ਰੱਬ ਦੇ ਸਾਹਮਣੇ ਕਤਾਰਾਂ ਵਿਚ ਪੇਸ਼ ਕੀਤੇ ਜਾਣਗੇ। ਤੁਸੀਂ ਸਾਡੇ ਕੋਲ ਆ ਗਏ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਸੀ। ਸਗੋਂ ਤੁਸੀਂ ਅੰਦਾਜ਼ਾ ਲਾਇਆ ਕਿ ਅਸੀਂ ਤੁਹਾਡੇ ਲਈ ਕੋਈ ਵਾਅਦੇ ਦਾ ਵਖ਼ਤ ਨਿਰਧਾਰਿਤ ਨਹੀਂ ਕਰਾਂਗੇ।
- ਅਤੇ ਅਮਲਾਂ ਦੀ ਪੌਥੀ (ਖੋਲ ਦੇ) ਰੱਖੀ ਜਾਵੇਗੀ ਤਾਂ ਤੁਸੀਂ ਅਪਰਾਧੀਆਂ ਨੂੰ ਦੇਖੋਗੇ ਕਿ ਉਸ ਵਿਚ ਜੋ ਕੂਝ ਹੈ, ਉਹ ਉਸ ਤੋਂ ਡਰਦੇ ਹੋਣਗੇ ਅਤੇ ਕਹਿਣਗੇ ਕਿ ਹਾਏ ਵਿਨਾਸ਼! ਕਿਹੋ ਜਿਹੀ ਹੈ ਅਮਲਾਂ ਦੀ ਪੌਥੀ ਕਿ ਇਸ ਨੇ ਨਾ ਕੋਈ ਛੋਟੀ ਗੱਲ ਵਰਜ ਕਰਨੀ ਛੱਡੀ ਅਤੇ ਨਾ ਵੱਡੀ ਗੱਲ। ਅਤੇ ਜਿਹੜੇ ਕਰਮ ਉਨ੍ਹਾਂ ਨੇ ਕੀਤਾ, ਉਹ ਸਭ ਸਾਹਮਣੇ ਵੇਖਣਗੇ ਅਤੇ ਤੇਰਾ ਰੱਬ ਕਿਸੇ ਉੱਪਰ ਕੋਈ ਜ਼ੁਲਮ ਨਹੀਂ ਕਰੇਗਾ।
- ਅਤੇ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਕਿਹਾ ਕਿ ਆਵਮ ਨੂੰ ਸਿਜਦਾ ਕਰੋ ਤਾਂ ਉਨ੍ਹਾਂ ਨੇ ਸਿਜਦਾ ਕੀਤਾ। ਪਰ ਇਬਲੀਸ ਨੇ ਸਿਜਦਾ ਨਾ ਕੀਤਾ, ਉਹ ਜਿੰਨਾਂ ਵਿਚੋਂ ਸੀ। ਇਸ ਲਈ ਉਸ ਨੇ ਆਪਣੇ ਰੱਬ ਦੇ ਹੁਕਮ ਦੀ ਉਲੰਘਣਾ ਕੀਤੀ। ਬਨਾਉਂਦੇ ਹੋ, ਜਦੋਂ ਕਿ ਉਹ ਤੁਹਾਡੇ ਦੁਸ਼ਮਨ ਹਨ। ਇਹ ਪਾਪੀਆਂ ਦੇ ਲਈ ਬਹੁਤ ਬੂਰਾ ਬਦਲਾ ਹੈ।
- ਸੈਂ ਇਸ ਨੂੰ ਨਾ ਆਕਾਸ਼ਾਂ ਅਤੇ ਧਰਤੀ ਪੈਦਾ ਕਰਨ ਦੇ ਸਮੇਂ ਸੱਦਿਆ ਅਤੇ ਨਾ ਖੂਦ ਇਸ ਦੇ ਪੈਦਾ ਕਰਨ ਦੇ ਸਮੇਂ ਬੁਲਾਇਆ ਅਤੇ ਮੈਂ ਅਜਿਹਾ ਨਹੀਂ ਕਿ ਰਾਹ ਤੋਂ ਭਟਕਾਉਣ ਵਾਲਿਆਂ ਨੂੰ ਆਪਣਾ ਸਹਾਇਕ ਬਣਾਵਾਂ।
- ਅਤੇ ਜਿਸ ਦਿਨ ਅੱਲਾਹ ਆਖੇਗਾ ਕਿ ਜਿਸਨੂੰ ਤੁਸੀਂ ਮੇਰੇ ਸ਼ਰੀਕ ਸਮਝਦੇ ਸੀ, ਉਸ ਨੂੰ ਬੁਲਾਉ। ਫਿਰ ਉਹ ਪੁਕਾਰੇਗਾ ਪਰੰਤੂ ਉਹ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦੇਣਗੇ। ਅਤੇ ਅਸੀਂ ਉਨ੍ਹਾਂ ਦੇ ਵਿਚਕਾਰ (ਦੁਸ਼ਮਣੀ ਦੀ) ਰੁਕਾਵਟ ਖੜੀ ਕਰ ਦੇਵਾਂਗੇ।
- ਅਤੇ ਅਪਰਾਧੀ ਲੋਕ ਅੱਗ ਨੂੰ ਦੇਖਣਗੇ ਅਤੇ ਸਮਝ ਲੈਣਗੇ ਕਿ ਉਹ ਉਸ ਵਿਚ ਡਿੱਗਣ ਵਾਲੇ ਹਨ, ਅਤੇ ਉਹ ਉਸ ਵਿੱਚੋਂ ਬਚਣ ਦਾ ਕੋਈ ਰਸਤਾ ਨਹੀਂ ਪਾਉਣਗੇ।
- ਅਸੀਂ ਇਸ ਕੁਰਆਨ ਵਿਚ ਲੋਕਾਂ ਦੀ ਹਰਾਇਤ ਲਈ ਹਰੇਕ ਪ੍ਰਕਾਰ ਦੀਆਂ ਦਲੀਲਾਂ ਬਿਆਨ ਕੀਤੀਆਂ ਹਨ। ਅਤੇ ਮਨੁੱਖ ਸਭ ਤੋਂ ਵੱਧ ਝਗੜਾਲੂ ਹੈ।
- ਅਤੇ ਲੋਕਾਂ ਨੂੰ ਇਸ ਤੋਂ ਬਾਅਦ ਕਿ ਉਨ੍ਹਾਂ ਨੂੰ ਹਦਾਇਤ ਹੋ ਚੁੱਕੀ ਹੈ, ਈਮਾਨ ਲਿਆਉਣ ਅਤੇ ਮੁਆਫੀ ਮੰਗਣ ਤੋਂ ਨਹੀਂ ਰੋਕਿਆ ਸਿਵਾਏ ਉਸ ਵਸਤੂ ਦੇ ਕਿ ਪਿਛਲਿਆਂ ਦਾ ਮਾਮਲਾ ਉਨ੍ਹਾਂ ਲਈ ਵੀ ਪ੍ਰਗਟ ਹੋ ਜਾਵੇ ਜਾਂ ਆਫ਼ਤ (ਅਜ਼ਾਸ਼) ਉਨ੍ਹਾਂ ਦੇ ਸਾਹਮਣੇ ਵੀ ਆ ਖੜ੍ਹੀ ਹੋਵੇ।
- ਅਤੇ ਅਸੀਂ ਰਸੂਲਾਂ ਨੂੰ ਸਿਰਫ਼ ਖੁਸ਼ਖ਼ਬਰੀ ਦੇਣ ਵਾਲਾ ਅਤੇ ਡਰਾਉਣ ਵਾਲਾ ਬਣਾ ਕੇ ਭੇਜਦੇ ਹਾਂ। ਅਤੇ ਇਨਕਾਰੀ ਲੋਕ ਸੱਚੀਆਂ ਗੱਲਾਂ ਲੈ ਕੇ ਝੂਠਾ ਝਗੜਾ ਕਰਦੇ ਹਨ, ਤਾਂ ਕਿ ਉਸ ਦੇ ਰਾਹੀਂ ਸੱਚ ਨੂੰ ਨੀਂਵਾ ਕਰ ਦੇਣ ਅਤੇ ਉਨ੍ਹਾਂ ਨੇ ਮੇਰੀਆਂ ਨਿਸ਼ਾਨੀਆਂ ਨੂੰ ਅਤੇ ਜਿਹੜੇ ਡਰ ਸੁਣਾਏ ਗਏ, ਉਨ੍ਹਾਂ ਦਾ ਮਜ਼ਾਕ ਉਡਾਇਆ।
- ਉਸ ਤੋਂ ਵੱਡਾ ਜ਼ਾਲਿਮ ਕੌਣ ਹੋਵੇਗਾ, ਜਿਸ ਨੂੰ ਉਸਦੇ ਰੱਬ ਦੀਆਂ ਆਇਤਾਂ ਦੇ ਰਾਹੀਂ ਪਾਲਣ ਕਰਵਾਇਆ ਜਾਵੇ ਤਾਂ ਉਹ ਉਸ ਤੋਂ ਮੂੰਹ ਮੋੜ ਲੈਣ ਅਤੇ ਆਪਣੇ ਹੱਥਾਂ ਦੁਆਰਾ ਕੀਤੇ ਅਮਲਾਂ ਨੂੰ ਗੁੱਲ ਜਾਣ। ਅਸੀਂ ਉਨ੍ਹਾਂ ਦੇ ਦਿਲਾਂ ਵਿਚ ਪਰਦੇ ਦਾ ਦਿੱਤੇ ਕਿ ਉਹ ਇਸ ਨੂੰ ਨਾ ਸਮਝਣ ਅਤੇ ਉਨ੍ਹਾਂ ਦੇ ਕੰਨਾਂ ਵਿਚ ਭਿਣਕ ਹੈ ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਚੰਗੇ ਰਾਹ ਵੱਲ ਬੁਲਾਓ ਤਾ ਉਹ ਕਦੇ ਵੀ ਰਾਹ ਤੇ ਆਉਣ ਵਾਲੇ ਨਹੀਂ।
- ਅਤੇ ਤੁਹਾਡਾ ਰੱਬ ਮੁਆਫ਼ ਕਰਨ ਵਾਲਾ, ਰਹਿਮ ਕਰਨ ਵਾਲਾ ਹੈ। ਜੇਕਰ ਉਹ ਉਨ੍ਹਾਂ ਦੇ ਕੀਤੇ ਹੋਏ ਲਈ ਉਨ੍ਹਾਂ ਨੂੰ ਫੜ੍ਹੇ ਤਾਂ ਜਲਦੀ ਉਨ੍ਹਾਂ ਉੱਪਰ ਆਫ਼ਤ ਭੇਜ ਦੇ, ਪਰ ਉਨ੍ਹਾਂ ਲਈ ਨਿਰਧਾਰਿਤ ਵਖ਼ਤ ਹੈ। `ਅਤੇ ਉਹ ਉਸ ਦੇ ਮੁਕਾਬਲੇ ਵਿਚ ਕੋਈ ਸੁਰੱਖਿਅਤ ਸਥਾਨ ਨਹੀਂ ਪਾਉਣਗੇ।
- ਅਤੇ ਇਹ ਬਸਤੀਆਂ ਹਨ ਜਿਸ ਨੂੰ ਅਸੀਂ ਨਸ਼ਟ ਕਰ ਦਿੱਤਾ। ਜਦੋਂ ਕਿ ਉਹ ਜ਼ਾਲਿਮ ਹੋ ਗਏ ਅਤੇ ਅਸੀਂ' ਉਨ੍ਹਾਂ ਦੇ ਵਿਨਾਸ਼ ਦਾ ਇਕ ਸਮਾਂ ਨਿਰਧਾਰਿਤ ਕਰ ਦਿੱਤਾ ਸੀ।
- ਅਤੇ ਜਦੋਂ ਮੂਸਾ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਮੈਂ ਚੱਲਦਾ ਰਹਾਂਗਾ, ਇੱਥੋਂ ਤੱਕ ਕਿ ਜਾਂ ਤਾਂ ਦੋ ਨਦੀਆਂ ਦੇ ਸੰਗਮ ਦੇ ਸਥਾਨ, ਤੇ ਪਹੁੰਚ ਜਾਉ ਜਾਂ ਇਸ ਤੜ੍ਹਾਂ ਹੀ ਸਾਲਾਂ ਤੱਕ ਚੱਲਦਾ ਰਹਾਂਗਾ।
- ਆਖ਼ਿਰ ਜਦੋਂ' ਦੋ ਨਦੀਆਂ ਦੇ ਸੰਗਮ ਦੇ ਸਥਾਨ ਉੱਪਰ ਪਹੁੰਚੇ ਤਾਂ ਉਹ ਆਪਣੀ ਮੱਛੀ ਨੂੰ ਭੁੱਲ ਗਏ। ਅਤੇ ਮੱਛੀ ਨੇ ਨਦੀ ਵਿਚ ਆਪਣਾ ਰਸਤਾ ਫੜ੍ਹ ਲਿਆ।
- ਫਿਰ ਜਦੋਂ ਉਹ ਅੱਗੇ ਵਧੇ ਤਾਂ ਮੂਸਾ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਸਾਡੀ ਰੋਟੀ ਲਿਆਓ। ਸਾਡੀ ਇਸ ਯਾਤਰਾ ਨਾਲ ਸਾਨੂੰ ਬਹੁਤ ਥਕਾਵਟ ਹੋ ਗਈ ਹੈ।
- ਚੇਲਿਆਂ ਨੇ ਕਿਹਾ ਕੀ ਤੁਸੀਂ ਦੇਖਿਆ, ਜਦੋਂ ਅਸੀਂ ਉਸ ਪੱਥਰ ਦੇ ਪਾਸ ਰੁੱਕੇ ਸੀ ਤਾਂ ਮੈ' ਮੱਛੀ ਭੁੱਲ ਗਿਆ ਅਤੇ ਮੈਨੂੰ ਸ਼ੈਤਾਨ ਨੇ ਭੂਲਾ ਦਿੱਤਾ। ਕਿ ਮੈਂ ਉਸ ਦੀ ਚਰਚਾ ਕਰਦਾ ਅਤੇ ਮੱਛੀ ਹੈਰਾਨੀਜਨਕ ਢੰਗ ਨਾਲ ਨਿਕਲ ਕੇ ਨਦੀ ਵਿਚ ਚਲੀ ਗਈ।
- ਮੂਸਾ ਨੇ ਆਖਿਆ, ਇਸੇ ਮੌਕੇ ਦੀ ਸਾਨੂੰ ਤਲਾਸ਼ ਸੀ। ਇਸ ਲਈ ਦੋਵੇਂ ਆਪਣੇ ਕਦਮਾਂ ਦੇ ਨਿਸ਼ਾਨ ਵੇਖਦੇ ਹੋਏ ਵਾਪਿਸ ਮੁੜ ਆਏ।
- ਤਾਂ ਉਨ੍ਹਾਂ ਨੇ ਸਾਡੇ ਆਦਮੀਆਂ ਵਿਚੋਂ ਇੱਕ ਆਵਮੀ ਨੂੰ ਦੇਖਿਆ, ਜਿਸ ਨੂੰ ਅਸੀਂ ਆਪਣੇ ਕੋਲੋਂ ਰਹਿਮਤ ਬਖ਼ਸ਼ੀ ਸੀ ਅਤੇ ਜਿਸ ਨੂੰ ਆਪਣੇ ਪਾਸੋਂ ਇੱਕ ਗਿਆਨ ਸਿਖਾਇਆ ਸੀ।
- ਮੂਸਾ ਨੇ ਉਸ ਨੂੰ ਕਿਹਾ, ਕਿ ਮੈਂ' ਤੁਹਾਡੇ ਨਾਲ ਰਹਿ ਸਕਦਾ ਹਾਂ ਤਾਂ ਕਿ ਤੁਸੀਂ ਮੈਨੂੰ ਉਸ ਗਿਆਨ ਵਿਚ ਸਿਖਾ ਵੇਵੋ, ਜੋ ਤੁਹਾਨੂੰ ਸਿਖਾਇਆ ਗਿਆ ਹੈ।
- ਉਸਨੇ ਕਿਹਾ ਤੁਸੀਂ ਮੇਰੇ ਨਾਲ ਧੀਰਜ ਨਾਲ ਨਹੀਂ ਰਹਿ ਸਕਦੇ।
- ਅਤੇ ਤੁਸੀਂ ਉਸ ਵਸਤੂ ਉੱਪਰ ਧੀਰਜ ਕਿਵੇਂ ਰੱਖ ਸਕਦੇ ਹੋ ਜੇ ਤੁਹਾਡੇ ਗਿਆਨ ਦੀ ਸੀਮਾਂ ਤੋਂ ਕਿਤੇ ਬਾਹਰ ਹੈ।
- ਮੂਸਾ ਨੇ ਆਖਿਆ, ਜੇਕਰ ਅੱਲਾਹ ਚਾਹੇ ਤਾਂ ਤੁਸੀਂ ਸੈਨੂੰ ਧੀਰਜ ਰੱਖਣ ਵਾਲਾ ਦੇਖੌਗੇ। ਅਤੇ ਮੈਂ ਤੁਹਾਡੀ ਕਿਸੇ ਗੱਲ ਤੋਂ ਇਨਕਾਰ ਨਹੀਂ_ਕਰਾਂਗਾ।
- ਉਸ ਨੇ ਆਖਿਆ ਕਿ ਜੇਕਰ ਤੁਸੀਂ ਮੇਰੇ ਨਾਲ ਚਲਦੇ ਹੋ ਤਾਂ ਮੈਨੂੰ ਕੋਈ ਗੱਲ ਨਾ ਪੁੱਛਣਾ ਜਦੋਂ' ਤੱਕ ਕਿ ਸੈ' ਖੂਦ ਤੁਹਾਡੇ ਕੌਲ ਉਸਦਾ ਜ਼ਿਕਰ ਨਾ ਕਰਾਂ।
- ਫਿਰ ਦੋਵੇ ਚੱਲ ਪਏ। ਇੱਥੋਂ ਤੱਕ ਕਿ ਜਦੋਂ ਉਹ ਦੋਵੇਂ ਕਿਸ਼ਤੀ ਉੱਪਰ ਸਵਾਰ ਹੋਏ ਤਾਂ ਉਸ ਬੰਦੇ ਨੇ ਕਿਸ਼ਤੀ ਵਿਚ ਸੁਰਾਖ ਕਰ ਦਿੱਤਾ। ਮੂਸਾ ਨੇ ਕਿਹਾ ਕਿ ਤੁਸੀਂ ਇਸ ਕਿਸ਼ਤੀ ਵਿਚ ਇਸ ਲਈ ਸੁਰਾਖ ਕੀਤਾ ਹੈ ਤਾਂ ਕਿ ਉਹ ਕਿਸ਼ਤੀ ਵਾਲਿਆਂ ਨੂੰ ਡੋਬ ਦੇਵੇ। ਇਹ ਤਾਂ ਤੁਸੀਂ ਬਹੁਤ ਸਖ਼ਤ ਕੰਮ ਕਰ ਦਿੱਤਾ।
- ਉਸ ਨੇ ਕਿਹਾ ਮੈਂ' ਤੁਹਾਨੂੰ ਨਹੀਂ ਕਿਹਾ ਸੀ ਕਿ ਤੁਸੀਂ ਮੇਰੇ ਨਾਲ ਧੀਰਜ ਨਹੀਂ ਰੱਖ ਸਕੋਂਗੇ।
- ਮੂਸਾ ਨੇ ਕਿਹਾ, ਮੇਰੀ ਗਲਤੀ ਤੇ ਮੈਨੂੰ ਨਾ ਫੜੋਂ। ਮੇਰੇ ਮਾਮਲੇ ਵਿਚ ਸਖ਼ਤੀ ਤੋਂ ਕੰਮ ਨਾ ਲਵੋ।
- ਫਿਰ ਉਹ ਦੋਵੇਂ ਚੱਲ ਪਏ। ਇੱਥੋਂ ਤੱਕ ਕਿ ਉਹ ਇੱਕ ਲੜਕੇ ਨੂੰ ਮਿਲੇ ਤਾਂ ਉਸ ਬੰਦੇ ਨੇ ਉਸ ਨੂੰ ਮਾਰ ਦਿੱਤਾ। ਤਾਂ ਮੂਸਾ ਨੇ ਆਖਿਆ ਕਿ ਤੁਸੀਂ ਇੱਕ ਬੇਕਸੂਰ ਜਾਨ ਨੂੰ ਮਾਰ ਦਿੱਤਾ ਹੈ, ਹਾਲਾਂਕਿ ਉਸ ਬੰਦੇ ਨੇ ਕਿਸੇ ਦਾ ਖੂਨ ਨਹੀਂ ਕੀਤਾ ਸੀ। ਤੁਸੀਂ ਬੜਾ ਮਾੜਾ ਕੰਮ ਕੀਤਾ ਹੈ।
- ਉਸ ਬੰਦੇ ਨੇ ਆਖਿਆ ਕਿ ਮੈਂ' ਤੁਹਾਨੂੰ ਨਹੀਂ ਕਿਹਾ ਸੀ ਕਿ ਤੂੰ ਮੇਰੇ ਨਾਲ ਧੀਰਜ ਨਹੀਂ ਰੱਖ ਸਕੋਂਗੇ।
- ਮੂਸਾ ਨੇ ਕਿਹਾ ਕਿ ਹੁਣ ਜੇਕਰ ਮੈਂ ਤੁਹਾਡੇ ਤੋਂ ਕਿਸੇ ਚੀਜ ਦੇ ਸਬੰਧ ਵਿਚ ਪੁੱਛਾਂ ਤਾਂ ਤੁਸੀਂ ਮੈਨੂੰ ਨਾਲ ਨਾ ਰੱਖਣਾ। ਤੁਸੀਂ ਮੇਰੇ ਵਲੋਂ ਇਤਰਾਜ਼ ਦੀ ਹੱਦ ਤੇ ਪੁੱਜ ਗਏ।
- ਫਿਰ ਦੋਵੇਂ ਚੱਲ ਪਏ। ਇਥੋਂ ਤੱਕ ਕਿ ਜਦੋਂ ਉਹ ਦੋਵੇਂ ਇੱਕ ਪਿੰਡ ਵਾਲਿਆਂ ਦੇ ਕੌਲ ਪਹੁੰਚੇ ਤਾਂ ਉੱਤੇ ਉਨ੍ਹਾਂ ਤੋਂ ਖਾਣ ਨੂੰ ਮੰਗਿਆਂ, ਉਨ੍ਹਾਂ ਨੇ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਤੋਂ ਜਵਾਬ ਦੇ ਦਿੱਤਾ। ਫਿਰ ਉਨ੍ਹਾਂ ਨੂੰ ਇੱਕ ਕੰਧ ਮਿਲੀ ਜੋ ਡਿੱਗਣ ਵਾਲੀ ਸੀ, ਤਾਂ ਉਸਨੂੰ ਸਿੱਧਾ ਕਰ ਦਿੱਤਾ। ਮੂਸਾ ਨੇ ਕਿਹਾ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇਸ ਲਈ ਕੁਝ ਦਿਹਾੜੀ ਲੈ ਲੈਂਦੇ।
- ਉਨ੍ਹਾਂ ਨੇ ਕਿਹਾ ਹੁਣ ਇਹ ਮੇਰੇ ਅਤੇ ਤੇਰੇ ਵਿਚ ਵੱਖਰਾਪਣ ਹੈ। ਮੈ' ਤੁਹਾਨੂੰ ਉਨ੍ਹਾਂ ਚੀਜ਼ਾਂ ਦੀ ਅਸਲੀਅਤ ਤੋਂ ਜਾਣੂ ਕਰਵਾਵਾਂਗਾ ਜਿਸ ਲਈ ਤੁਸੀਂ ਧੀਰਜ ਨਾ ਰੱਖ ਸਕੇ।
- ਕਿਸ਼ਤੀ ਦਾ ਮਾਮਲਾ ਇਹ ਹੈ ਕਿ ਉਹ ਕੁਝ ਕੰਗਾਲ ਲੋਕਾਂ ਦੀ ਸੀ, ਜਿਹੜੇ ਨਦੀ ਵਿਚ ਮਿਹਨਤ ਕਰਦੇ ਸਨ, ਤਾਂ ਮੈਂ ਸੋਚਿਆ ਕਿ ਉਸ ਵਿਚ ਵਿਗਾੜ ਦਾ ਕਰ ਦੇਵਾਂ ਕਿਉਂਕਿ ਉਨ੍ਹਾਂ ਤੋਂ ਅੱਗੇ ਇੱਕ ਰਾਜਾ ਸੀ ਜਿਹੜਾ ਹਰੇਕ ਕਿਸ਼ਤੀ ਨੂੰ ਜ਼ਬਰੀ ਖੋਹ ਲੈਂਦਾ ਸੀ।
- ਅਤੇ ਲੜਕੇ ਦਾ ਮਾਮਲਾ ਇਸ ਤਰ੍ਹਾਂ ਹੈ ਕਿ ਉਸ ਦੇ ਮਾਤਾ ਪਿਤਾ ਈਮਾਨਦਾਰ ਸਨ। ਸਾਨੂੰ ਸ਼ੱਕ ਹੋਇਆ ਕਿ ਉਹ ਵੱਡਾ ਹੋ ਕੇ ਆਪਣੇ ਬਾਗ਼ੀਪੁਣੇ ਕਾਰਨ ਅਤੇ ਅਵੱਗਿਆ ਕਾਰਨ ਉਨ੍ਹਾਂ ਨੂੰ ਦੁੱਖ ਦੇਵੇਗਾ।
- ਇਸ ਲਈ ਅਸੀਂ ਸੋਚਿਆ ਕਿ ਉਨ੍ਹਾਂ ਦਾ ਰੱਬ ਉਸ ਦੀ ਜਗ੍ਹਾ ਉੱਪਰ ਉਨ੍ਹਾਂ ਨੂੰ ਅਜਿਹੀ ਸੰਤਾਨ ਦੇਵੇ ਜਿਹੜੀ ਪਵਿੱਰਤਤਾ ਵਿਚ ਇਸ ਤੋਂ ਉੱਤਮ ਅਤੇ ਪਿਆਰ ਕਰਨ ਵਾਲੀ ਹੋਵੇ।
- ਅਤੇ ਦੀਵਾਰ ਦਾ ਮਸਲਾ ਇਹ ਹੈ ਕਿ ਇਹ ਸ਼ਹਿਰ ਦੇ ਦੋ ਅਨਾਥ ਲੜਕਿਆਂ ਦੀ ਸੀ ਇਸ ਦੀਵਾਰ ਦੇ ਥੱਲੇ ਉਨ੍ਹਾਂ ਦਾ ਇੱਕ ਖਜ਼ਾਨਾ ਦੱਬਿਆ ਹੋਇਆ ਸੀ। ਉਨ੍ਹਾਂ ਦਾ ਪਿਤਾ ਇਕ ਚੰਗਾ ਇਨਸਾਨ ਸੀ, ਇਸ ਲਈ ਤੁਹਾਡੇ ਰੱਬ ਨੇ ਚਾਹਿਆ, ਕਿ ਉਹ ਦੌਵੇਂ ਆਪਣੀ ਜਵਾਨੀ ਵਿਚ ਪਹੁੰਚਣ ਅਤੇ ਆਪਣਾ ਖਜ਼ਾਨਾ ਕੱਢ ਲੈਣ। ਇਹ ਤੁਹਾਡੇ ਰੱਬ ਦੀ ਕਿਰਪਾ ਨਾਲ ਹੋਇਆ ਅਤੇ ਮੈਂ' ਇਸ ਨੂੰ ਆਪਣੀ ਇੱਛਾ ਨਾਲ ਨਹੀਂ ਕੀਤਾ। ਇਹ ਹੈ ਉਨ੍ਹਾਂ ਗੱਲਾਂ ਦੀ ਅਸਲੀਅਤ ਜਿਸ ਉੱਪਰ ਤੁਸੀਂ ਧੀਰਜ ਨਾ ਰੱਖ ਸਕੇ।
- ਅਤੇ ਉਹ ਤੁਹਾਡੇ ਤੋਂ ਜ਼ੁਲ-ਕਰਨੈਨ ਦਾ ਹਾਲ ਪੁੱਛਦੇ ਹਨ। ਆਖੋ, ਕਿ ਮੈਂ ਉਸਦਾ ਕੂਝ ਹਾਲ ਤੁਹਾਡੇ ਸਾਹਮਣੇ ਬਿਆਨ ਕਰਾਂਗਾ।
- ਅਸੀਂ ਉਸ ਨੂੰ ਧਰਤੀ ਉੱਪਰ ਸੱਤਾ ਪ੍ਰਦਾਨ ਕੀਤੀ। ਅਤੇ ਉਸ ਨੂੰ ਅਸੀਂ ਹਰ ਤਰ੍ਹਾਂ ਦੇ ਸਾਧਨ ਮੁਹੱਈਆ ਕਰਵਾਏ ਸਨ।
- ਫਿਰ ਜ਼ੁਲ-ਕਰਨੈਨ ਇੱਕ ਰਾਹ ਪਿੱਛੇ ਚੱਲਿਆ।
- ਇਥੋਂ ਤੱਕ ਕਿ ਉਹ ਸੂਰਜ ਦੇ ਡੁੱਬਣ ਦੀ ਥਾਂ ਤੇ ਪਹੁੰਚ ਗਿਆ। ਉਸ ਨੇ ਸੂਰਜ ਨੂੰ ਵੇਖਿਆ ਕਿ ਉਹ ਇੱਕ ਕਾਲੇ ਪਾਣੀ ਵਿਚ ਡੁੱਬ ਰਿਹਾ ਸੀ ਅਤੇ ਉੱਤੇ ਉੱਸ ਨੂੰ ਇੱਕ ਅਜਿਹੀ ਕੌਮ ਮਿਲੀ ਅਸੀਂ ਕਿਹਾ ਕਿ ਜ਼ੁਲ-ਕਰਨੈਨ ਤੂਸੀਂ' ਚਾਹੋ ਤਾਂ ਇਸ ਨੂੰ ਸਜ਼ਾ ਦੇਵੋ। ਚਾਹੋਂ ਤਾਂ ਉਸ ਨਾਲ ਚੰਗਾ ਵਰਤਾਉਂ ਕਰੋ।
- ਉਸ ਨੇ ਆਖਿਆ ਜਿਹੜਾ ਇਨ੍ਹਾਂ ਵਿਚੋਂ ਜ਼ੁਲਮ ਕਰੇਗਾ ਅਸੀਂ' ਉੱਸ ਨੂੰ ਦੰਡ ਦੇਵਾਂਗੇ। ਫਿਰ ਉਹ ਆਪਣੇ ਰੱਬ ਕੋਲ ਪਹੁੰਚਾਇਆ ਜਾਵੇਗਾ ਅਤੇ ਉਹ ਉਸ ਨੂੰ ਕਠੋਰ ਸਜ਼ਾ ਦੇਵੇਗਾ।
- ਅਤੇ ਜਿਹੜਾ ਬੰਦਾ ਈਮਾਨ ਲਿਆਏਗਾ ਅਤੇ ਚੰਗੇ ਕਰਮ ਕਰੇਗਾ, ਉਸ ਲਈ ਚੰਗਾ ਬਦਲਾ ਹੈ ਅਤੇ ਅਸੀਂ ਵੀ ਉਸ ਨਾਲ ਚੰਗਾ ਵਿਹਾਰ ਕਰਾਂਗੇ।
- ਫਿਰ ਉਹ ਇਕ ਰਾਹ ਉੱਪਰ ਚੱਲਿਆ।
- ਇੱਥੋਂ ਤੱਕ ਕਿ ਜਦੋਂ ਉਹ ਸੂਰਜ ਚੜ੍ਹਨ ਦਾ ਸਮਾ ਆਇਆ ਤਾਂ ਉਸ ਨੇ ਸੂਰਜ ਨੂੰ ਇੱਕ ਅਜਿਹੀ ਕੌਮ ਉੱਪਰ ਪ੍ਰਗਟ ਹੁੰਦੇ ਦੇਖਿਆ ਜਿਸ ਲਈ ਅਸੀਂ ਉਨ੍ਹਾਂ ਦੇ ਅਤੇ ਸੂਰਜ ਦੇ ਵਿਚਕਾਰ ਕੋਈ ਫਰਕ (ਆੜ) ਨਹੀਂ ਰੱਖਿਆ ਸੀ।
- ਇਹ ਉਸ ਤਰ੍ਹਾਂ ਹੈ ਅਤੇ ਅਸੀਂ ਜੁਲ-ਕਰਨੈਨ ਦੇ ਮਸਲੇ ਵਿਚ ਜਾਣੂ ਹਾਂ।
- ਫਿਰ ਉਹ ਇੱਕ ਰਾਹ ਉੱਪਰ ਚੱਲਿਆ।
- ਇੱਥੋਂ ਤੱਕ ਕਿ ਜਦੋਂ ਦੋ ਪਹਾੜਾਂ ਦੇ ਵਿਚਕਾਰ ਪਹੁੰਚਿਆ ਤਾਂ ਉਨ੍ਹਾਂ ਦੇ ਕੋਲ ਉਸ ਨੇ ਇੱਕ ਕੌਮ ਨੂੰ ਵੇਖਿਆ ਜਿਹੜੀ ਕੋਈ ਗੱਲ ਸਮਝ ਨਹੀਂ ਸਕਦੀ ਸੀ।
- ਉਨ੍ਹਾਂ ਨੇ ਕਿਹਾ, ਹੇ ਜ਼ੁਲ- ਕਰਨੈਨ! ਯਾਜੂਜ ਅਤੇ ਮਾਜੂਜ ਸਾਡੇ ਦੇਸ਼ ਵਿਚ ਗੜਬੜੀ ਫੈਲਾਉਂਦੇ ਹਨ। ਤਾਂ ਕੀ ਅਸੀਂ ਤੁਹਾਨੂੰ ਕੋਈ ਕਰ (ਮਾਮਲਾ) ਇਸ ਲਈ ਨਿਸ਼ਚਿਤ ਕਰ ਦੇਈਏ ਕਿ ਤੁਸੀਂ ਸਾਡੇ ਤੇ ਉਨ੍ਹਾਂ ਵਿਚ ਕੋਈ ਕੰਧ (ਰੋਕ) ਬਣਾ ਦੇਵੇਂ।
- ਜ਼ੁਲ-ਕਰਨੈਨ ਨੇ ਉੱਤਰ ਦਿੱਤਾ ਕਿ ਜੋ ਕੂਝ ਮੇਰੇ ਰੱਬ ਨੇ ਮੈਨੂੰ ਦਿੱਤਾ ਹੈ, ਉਹ ਬਹੁਤ ਹੈ। ਤੁਸੀਂ ਮਿਹਨਤ ਨਾਲ ਮੇਰੀ ਮਦਦ ਕਰੋਂ। ਮੈਂ ਤੁਹਾਡੇ ਅਤੇ ਉਨ੍ਹਾਂ ਦੇ ਵਿਚਕਾਰ ਇੱਕ ਕੰਧ ਬਣਾ ਦੇਵਾਂਗਾ।
- ਤੁਸੀਂ ਲੋਹੇ ਦੇ ਤਖ਼ਤੇ (ਦਰਵਾਜ਼ੇ) ਲਿਆ ਕੇ ਮੈਨੂੰ ਦੇਵੋ। ਇਥੋਂ ਤੱਕ ਕਿ ਜਦੋਂ ਉਨ੍ਹਾਂ ਨੇ ਦੋਵਾਂ ਦੇ ਵਿਚਕਾਰ ਖਾਲੀ ਥਾਂ ਤਾਂਬਾ ਪਾ ਦਿਆ।
- ਤਾਂ ਯਾਜੂਜ ਅਤੇ ਮਾਜੂਜ ਨਾ ਉਸ ਉੱਪਰ ਚੜ ਸਕਦੇ ਸਨ ਅਤੇ ਨਾ ਉਹ ਉਸ ਵਿਚ ਸੁਰਾਖ ਕਰ ਸਕਦੇ ਸਨ।
- ਜ਼ੁਲ-ਕਰਨੈਨ ਨੇ ਕਿਹਾ, ਇਹ ਮੇਰੇ ਰੱਬ ਦੀ ਕਿਰਪਾ ਹੈ। ਫਿਰ ਜਦੋਂ' ਮੇਰੇ ਰੱਬ ਦਾ ਵਾਅਦਾ ਆਵੇਗਾ ਤਾਂ ਉਹ ਇਸ ਨੂੰ ਢਾਹ ਕੇ ਬਰਾਬਰ ਕਰ ਦੇਵੇਗਾ ਅਤੇ ਮੇਰੇ ਰੱਬ ਦਾ ਵਾਅਦਾ ਸੱਚਾ ਹੈ।
- ਅਤੇ ਉਸ ਦਿਨ ਅਸੀਂ ਲੋਕਾਂ ਨੂੰ ਛੱਡ ਦੇਵਾਂਗੇ ਤਾਂ ਲਹਿਰਾਂ ਦੀ ਤਰ੍ਹਾਂ ਉਹ ਇੱਕ ਦੂਜੇ ਵਿਚ ਵੱਜਣਗੇ ਅਤੇ ਬਿਗਲ ਵਜਾਇਆ ਜਾਵੇਗਾ ਤਾਂ ਅਸੀਂ ਸਾਰਿਆਂ ਨੂੰ ਇਕੱਠੇ ਕਰਾਂਗੇ।
- ਅਤੇ ਊਸ ਦਿਨ ਅਸੀਂ ਨਰਕ ਨੂੰ ਇਨਕਾਰੀਆਂ ਦੇ ਸਾਹਮਣੇ ਲਿਆਵਾਂਗੇ।
- ਜਿਲ੍ਹਾਂ ਦੀਆਂ ਅੱਖਾਂ ਉੱਪਰ ਸਾਡੀ ਯਾਦ ਵਜੋਂ ਪਰਦਾ ਪਿਆ ਰਿਹਾ ਅਤੇ ਉਹ ਕੁਝ ਸੁਣਨ ਲਈ ਤਿਆਰ ਨਹੀਂ ਸਨ।
- ਕੀ ਇਨਕਾਰ ਕਰਨ ਵਾਲੇ ਇਹ ਸਮਝਦੇ ਹਨ ਕਿ ਉਹ ਮੇਰੇ ਤੋਂ ਬਿਨ੍ਹਾਂ ਆਦਮੀਆਂ ਨੂੰ ਆਪਣਾ ਕਾਰਜ ਸਾਧਕ ਬਨਾਉਣ। ਅਸੀਂ ਇਨਕਾਰੀਆਂ ਦੀ ਮਹਿਮਾਨੀ ਲਈ ਨਰਕ ਤਿਆਰ ਕਰ ਰੱਖਿਆ ਹੈ।
- ਆਖੋ, ਕੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਪਣੇ ਕਰਮਾਂ ਦੇ ਅਨੁਸਾਰ ਸਭ ਤੋਂ ਜ਼ਿਆਦਾ ਘਾਟੇ ਵਿਚ ਕਿਹੜੇ ਲੋਕ ਹਨ।
- ਉਹ ਲੋਕ ਜਿਨ੍ਹਾਂ ਦੇ ਯਤਨ ਸੰਸਾਰਿਕ ਜੀਵਨ ਵਿਚ ਵਿਅਰਥ ਹੋ ਗਏ ਅਤੇ ਉਹ ਸਮਝਦੇ ਰਹੇ ਕਿ ਉਹ ਬਹੁਤ ਚੰਗੇ ਕਰਮ ਕਰ ਰਹੇ ਹਨ।
- ਇਹ ਲੋਕ ਹੀ' ਹਨ ਜਿਨ੍ਹਾਂ ਨੇ ਆਪਣੇ ਰੱਬ ਦੀਆਂ ਨਿਸ਼ਾਨੀਆਂ ਅਤੇ ਉਸ ਦੇ ਮਿਲਾਪ ਤੋਂ ਇਨਕਾਰ ਕੀਤਾ। ਇਸ ਲਈ ਉਨ੍ਹਾਂ ਦਾ ਕੀਤਾ ਹੋਇਆ ਨਸ਼ਟ ਹੋ ਗਿਆ।
- ਫਿਰ ਕਿਆਮਤ ਦੇ ਦਿਨ ਅਸੀਂ ਉਨ੍ਹਾਂ ਨੂੰ ਕੋਈ ਮਹੱਤਵ ਨਹੀਂ ਦੇਵਾਂਗੇ। ਨਰਕ ਉਨ੍ਹਾਂ ਦਾ ਫ਼ਲ ਹੈ। ਇਸ ਲਈ ਕਿ ਉਨ੍ਹਾਂ ਨੇ ਮੇਰੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ ਅਤੇ ਮੇਰੇ ਰਸੂਲਾਂ ਨੂੰ ਝੁਠਲਾਇਆ।
- ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਹਨ ਅਤੇ ਉਨ੍ਹਾਂ ਨੇ ਭਲੇ ਕਰਮ ਕੀਤੇ ਉਨ੍ਹਾਂ ਲਈ ਸਵਰਗ ਦੇ ਬਾਗ਼ਾਂ ਵਿਚ ਸਵਾਗਤ ਹੈ।
- ਉਹ ਉਸ ਵਿਚ ਹਮੇਸ਼ਾ ਰਹਿਣਗੇ। ਉਹ ਉਨ੍ਹਾਂ ਵਿੱਚੋਂ ਕਦੇ ਨਿਕਲਣਾ ਨਹੀਂ' ਚਾਹੁੰਣਗੇ।
- ਆਖੋ ਕਿ ਜੇਕਰ ਸਮੁੰਦਰ ਮੇਰੇ ਰੱਬ ਦੀਆਂ ਨਿਸ਼ਾਨੀਆਂ ਨੂੰ ਲਿਖਣ ਲਈ ਸਿਆਹੀ ਬਣ ਜਾਵੇ ਤਾਂ ਉਹ ਖ਼ਤਮ ਹੋ ਜਾਵੇਗਾ। ਇਸ ਤੋਂ ਪਹਿਲਾਂ ਕਿ ਮੇਰੇ ਰੱਬ ਦੀਆਂ ਗੱਲਾਂ ਸਮਾਪਤ ਹੋਣ। ਜੇਕਰ ਅਸੀਂ ਇਸ (ਸਮੁੰਦਰ) ਦੇ ਨਾਲ ਹੋਰ ਸਾਗਰ ਵੀ ਕਿਉਂ ਨਾ ਮਿਲਾ ਦਈਏ।
- ਆਖੋ, ਕਿ ਮੈਂ ਤੁਹਾਡੇ ਵਾਂਗ ਇਕ ਹੀ ਮਨੁੱਖ ਹਾਂ। ਮੇਰੇ ਉੱਪਰ ਵਹੀ ਆਉਂਦੀ ਹੈ ਕਿ ਤੁਹਾਡਾ ਪੂਜਣਯੋਗ ਕੇਵਲ ਇੱਕ ਹੀ ਹੈ। ਇਸ ਲਈ ਜਿਸਨੂੰ ਆਪਣੇ ਰੱਬ ਨਾਲ ਮਿਲਣ ਦੀ ਇੱਛਾ ਹੋਵੇ, ਉਸ ਨੂੰ ਚਾਹੀਦਾ ਹੈ ਕਿ ਉਹ ਭਲੇ ਕਰਮ ਕਰਨ ਅਤੇ ਆਪਣੇ ਰੱਬ ਦੀ ਇਬਾਦਤ ਵਿਚ ਕਿਸੇ ਨੂੰ ਸ਼ਰੀਕ ਨਾ ਬਨਾਉਣ।